This page begins in Punjabi. Jump to read the English translation (ਇਸ ਸਫ਼ੇ ਨੂੰ ਅੰਗਰੇਜ਼ੀ ਵਿੱਚ ਪੜ੍ਹੋ).
ਅਸੀਂ ਸਾਰੇ ਇਹ ਸੁਣਦੇ ਹੋਏ ਵੱਡੇ ਹੁੰਦੇ ਹਾਂ ਕਿ ਮਰਦ ਹੋਣ ਦਾ ਕੀ ਮਤਲਬ ਹੁੰਦਾ ਹੈ। ਤਾਕਤਵਰ ਹੋਣਾ। ਚੀਜ਼ਾਂ ਦੀ ਪੂਰਤੀ ਕਰਨਾ। ਕਦੇ ਵੀ ਕਮਜ਼ੋਰੀ ਨਾ ਦਿਖਾਉਣੀ।
ਪਰ ਕਈ ਵਾਰ, ਉਹ ਵਿਚਾਰ ਅਜਿਹੇ ਨਿਯਮਾਂ ਵਾਂਗ ਮਹਿਸੂਸ ਹੋ ਸਕਦੇ ਹਨ ਜਿਨ੍ਹਾਂ ਦੀ ਚੋਣ ਅਸੀਂ ਨਹੀਂ ਕਰਦੇ।
ਸਾਡਾ ਸਮਾਜ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਮਾਣ ਨਾਲ ਅਗਵਾਈ ਕਰੀਏ, ਰੱਖਿਆ ਕਰੀਏ ਅਤੇ ਪੂਰਤੀ ਕਰੀਏ।
ਆਮ ਜਨਤਾ ਦੇ ਵਿੱਚਕਾਰ, ਸਾਡੇ ਤੋਂ ਹਰ ਰੋਜ਼ ਉਸ ਮਿਆਰ ‘ਤੇ ਪੂਰੇ ਉਤਰਨ ਦੀ ਉਮੀਦ ਕੀਤੀ ਜਾਂਦੀ ਹੈ। ਇਹ ਵਿਚਾਰ ਬਹੁਤ ਡੂੰਘੇ ਜਾਂਦੇ ਹਨ - ਸਾਡੇ ਦੋਸਤ-ਮਿੱਤਰ ਅਤੇ ਭਾਈਚਾਰਾ ਇਸ ਸੋਚ ਨੂੰ ਬਲ ਦਿੰਦੇ ਹਨ।
ਪਰ ਜਦੋਂ ਮਾਣ ਦਬਾਅ ਵਿੱਚ ਬਦਲ ਜਾਂਦਾ ਹੈ, ਤਾਂ ਇਹ ਗੁੱਸੇ ਜਾਂ ਹਿੰਸਾ ਦਾ ਰੂਪ ਇਖਤਿਆਰ ਕਰ ਸਕਦਾ ਹੈ। ਅਸਲ ਤਾਕਤ ਇਸ ‘ਚ ਹੈ ਕਿ ਅਸੀਂ ਕੀ ਪ੍ਰਤੀਕਿਰਿਆ ਕਰਨ ਦੀ ਚੋਣ ਕਰਦੇ ਹਾਂ। ਸੱਚੀ ਤਾਕਤ ਦਇਆ, ਆਪਣੇ ਆਪ ‘ਤੇ ਕਾਬੂ ਰੱਖਣ ਅਤੇ "ਸੇਵਾ" ਰਾਹੀਂ ਦਿਖਾਈ ਦਿੰਦੀ ਹੈ।
ਜਦੋਂ ਅਸੀਂ ਇੱਕ ਦੂਜੇ ਦਾ ਸਤਿਕਾਰ ਵਧਾਉਂਦੇ ਹਾਂ, ਤਾਂ ਅਸੀਂ ਆਪਣੇ ਪੂਰੇ ਭਾਈਚਾਰੇ ਦਾ ਸਤਿਕਾਰ ਵਧਾਉਂਦੇ ਹਾਂ।
ਇਸ ਤਰ੍ਹਾਂ ਅਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ ਅਤੇ ਅਗਲੀ ਪੀੜ੍ਹੀ ਦਾ ਮਾਰਗਦਰਸ਼ਨ ਕਰਦੇ ਹਾਂ।
ਗੱਲਬਾਤ ਕਰਦੇ ਸਮੇਂ
ਅਸੀਂ ਤੁਹਾਡੇ ਭਾਈਚਾਰੇ ਦੇ ਮਰਦਾਂ ਨੂੰ ਪੁੱਛਿਆ ਕਿ ਉਨ੍ਹਾਂ ਲਈ ਮਰਦਾਨਗੀ ਦਾ ਕੀ ਮਤਲਬ ਹੈ।
ਇਹ ਉਹ ਹੈ ਜੋ ਉਨ੍ਹਾਂ ਨੇ ਸਾਨੂੰ ਦੱਸਿਆ ...
ਮਰਦਾਂ ਅਤੇ ਮੁੰਡਿਆਂ ਨਾਲ ਕੰਮ ਕਰਨਾ
ਇਨ੍ਹਾਂ ਸਰੋਤਾਂ ਦੀ ਵਰਤੋਂ ਆਪਣੀ ਸੰਸਥਾ ਜਾਂ ਭਾਈਚਾਰੇ ਵਿਚਲੇ ਮਰਦਾਂ ਅਤੇ ਮੁੰਡਿਆਂ ਨਾਲ ਗੱਲਬਾਤ ਸ਼ੁਰੂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਰੋ ਕਿ ਉਹ ਕਿਸ ਕਿਸਮ ਦਾ ਆਦਮੀ ਬਣਨਾ ਚਾਹੁੰਦੇ ਹਨ।
ਇਹ ਸਮੱਗਰੀਆਂ ਕੈਨਵਾ (Canva) ਰਾਹੀਂ ਵਰਤਣ ਲਈ ਵਿਕਸਤ ਕੀਤੀਆਂ ਗਈਆਂ ਹਨ, ਤਾਂ ਜੋ ਇਨ੍ਹਾਂ ਨੂੰ ਆਪਣੇ ਭਾਈਚਾਰੇ ਜਾਂ ਸੰਸਥਾ ਨਾਲ ਸੌਖੇ ਤਰੀਕੇ ਨਾਲ ਸਾਂਝਾ ਕਰਨ ਵਿੱਚ ਤੁਹਾਡੀ ਮਦਦ ਕੀਤੀ ਜਾ ਸਕੇ।
ਇਨ੍ਹਾਂ ਨੂੰ ਕੈਨਵਾ ਤੋਂ ਸੇਵ (save) ਕਰਨ ਲਈ, "ਸ਼ੇਅਰ (Share)" ਅਤੇ ਫਿਰ "ਡਾਊਨਲੋਡ" ਦੀ ਚੋਣ ਕਰੋ।
ਸੋਸ਼ਲ ਮੀਡੀਆ ਦੀਆਂ ਸਾਰੀਆਂ ਗਤੀਵਿਧੀਆਂ ਲਈ, ਹੈਸ਼ਟੈਗ #KindManCampaign ਦੀ ਵਰਤੋਂ ਕਰਕੇ ਗੱਲਬਾਤ ਵਿੱਚ ਸ਼ਾਮਲ ਹੋਵੋ।
ਇਹ ਯਕੀਨੀ ਬਣਾਓ ਕਿ ਤੁਸੀਂ ਸਾਨੂੰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਟੈਗ ਕਰਦੇ ਹੋ!
ਸਹਾਇਤਾ ਲਵੋ
ਜੇਕਰ ਤੁਸੀਂ ਫੌਰੀ ਖ਼ਤਰੇ ਵਿੱਚ ਹੋ, ਤਾਂ ਟ੍ਰਿਪਲ ਜ਼ੀਰੋ (000) 'ਤੇ ਪੁਲਿਸ ਨੂੰ ਕਾਲ ਕਰੋ।
Safe Steps ਵਿਕਟੋਰੀਆ ਲਈ ਇੱਕ ਗੁਪਤ ਅਤੇ ਸਹਾਇਤਾ ਕਰਨ ਵਾਲੀ ਪਰਿਵਾਰਕ ਹਿੰਸਾ ਲਈ ਜਵਾਬੀ-ਕਾਰਵਾਈ ਸੇਵਾ ਹੈ। ਇਹ ਫ਼ੋਨ ਸੇਵਾ 24/7 ਉਪਲਬਧ ਹੁੰਦੀ ਹੈ। 1800 015 188 'ਤੇ ਕਾਲ ਕਰੋ।
inTouch ਇੱਕ ਵਿਸ਼ੇਸ਼ ਪਰਿਵਾਰਕ ਹਿੰਸਾ ਸੇਵਾ ਹੈ ਜੋ ਬਹੁ-ਸੱਭਿਆਚਾਰਕ ਔਰਤਾਂ, ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਭਾਈਚਾਰਿਆਂ ਨਾਲ ਕੰਮ ਕਰਦੀ ਹੈ। 1800 755 988 'ਤੇ ਕਾਲ ਕਰੋ।
Men’s Referral Service ਪੁਰਸ਼ਾਂ ਲਈ ਗੁਪਤ ਅਤੇ ਬਗ਼ੈਰ ਨਾਮ ਪੁੱਛੇ ਟੈਲੀਫ਼ੋਨ ਕੌਂਸਲਿੰਗ, ਜਾਣਕਾਰੀ ਅਤੇ ਰੈਫ਼ਰਲ ਪ੍ਰਦਾਨ ਕਰਦੀ ਹੈ ਤਾਂ ਜੋ ਉਹਨਾਂ ਦੀ ਹਿੰਸਕ ਅਤੇ ਕੰਟਰੋਲ ਕਰਨ ਵਾਲੇ ਵਿਵਹਾਰ ਨੂੰ ਬੰਦ ਕਰਨ ਲਈ ਕਾਰਵਾਈ ਕਰਨ ਵਿੱਚ ਮੱਦਦ ਕੀਤੀ ਜਾ ਸਕੇ। 1300 766 491 'ਤੇ ਕਾਲ ਕਰੋ।
Translating and Interpreting Service ਜੇਕਰ ਤੁਹਾਨੂੰ ਦੁਭਾਸ਼ੀਏ ਜਾਂ ਅਨੁਵਾਦਕ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 13 14 50 'ਤੇ ਕਾਲ ਕਰੋ। ਤੁਹਾਨੂੰ ਉਨ੍ਹਾਂ ਨੂੰ ਉਸ ਸੇਵਾ ਦਾ ਫ਼ੋਨ ਨੰਬਰ ਦੱਸਣ ਦੀ ਲੋੜ ਹੋਵੇਗੀ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ।
ਸਾਨੂੰ ਆਪਣੇ ਸੁਝਾਅ ਦਿਓ
ਜੇ ਤੁਹਾਡੇ ਕੋਈ ਸਵਾਲ ਹਨ ਜਾਂ 'ਤੁਸੀਂ ਕਿਸ ਕਿਸਮ ਦਾ ਮਰਦ ਬਣਨਾ ਚਾਹੁੰਦੇ ਹੋ?' ਮੁਹਿੰਮ ਬਾਰੇ ਸੁਝਾਅ ਪ੍ਰਦਾਨ ਕਰਨਾ ਚਾਹੁੰਦੇ ਹੋ? ਆਪਣੇ ਸੁਝਾਅ ਦੇਣ ਲਈ ਇੱਥੇ ਕਲਿੱਕ ਕਰੋ
ਚੇਤੇ ਰੱਖੋ ਕਿ ਤੁਹਾਨੂੰ ਵੱਖਰੀ ਵੈੱਬਸਾਈਟ, ਪੋਲਾਰੋਨ ਕਨੈਕਟ 'ਤੇ ਭੇਜਿਆ ਜਾਵੇਗਾ
.
What Kind of Man Do You Want to Be? English translation from Punjabi
Give yourself permission to choose
We all grow up hearing what it means to be a man. To be strong. To provide. To never show weakness.
But sometimes, those ideas can feel like rules we didn’t choose.
Our society teaches us to lead with pride, to protect and to provide. Out in public, we’re expected to perform to that standard every day. These ideas run deep – reinforced by our friends and community.
But when pride turns into pressure, it can come out as anger or aggression. Real strength is how we choose to respond. True strength is shown through compassion, self-control and "seva”.
When we lift each other up, we lift our whole community. That’s how we honour our elders and guide the next generation.
In conversation
We asked men in your community what masculinity means to them.
This is what they told us
Working with men and boys
Use these resources to help you start the conversations with men and boys in your organisation or community about what kind of man they want to be.
These materials have been developed for use via Canva, to help you easily share with your community or organisation. To save these from Canva, select "Share" then "Download".
For all social media activities, join the conversation by using the hashtag #KindManCampaign.
Make sure you tag us in your social media posts!
Get support
If you are in immediate danger, call the police on triple zero (000).
Safe Steps is a confidential and supportive family violence response line for Victoria. Phone services are available 24/7. Call 1800 015 188.
inTouch is a specialist family violence service that works with multicultural women, their families, and their communities. Call 1800 755 988.
Men’s Referral Service provides anonymous and confidential telephone counselling, information, and referrals to men, to help them take action to stop using violent and controlling behaviour. Call 1300 766 491.
If you need an interpreter or translator, call the Translating and Interpreting Service on 13 14 50. You will need to tell them the phone number of the service you want to speak to.
Let us know your feedback
If you have any questions or want to provide feedback about the ‘What Kind of Man Do You Want To Be?’ campaign, click here to leave your feedback in Punjabi.
Note you will be directed to different website, Polaron Connect.
If you have any feedback or questions about the ‘What Kind of Man Do You Want To Be?’ campaign or the resources included this pack, please email: contact@respectvictoria.vic.gov.au.