Shivam ਦੀ ਕਹਾਣੀ

This page begins in Punjabi. Jump to read the same the same interview in English.

ਜਦੋਂ Shivam ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦੇ ਮਰਦ ਬਣਨਾ ਚਾਹੁੰਦੇ ਹੋ (What Kind of Man Do You Want to Be) ਤਾਂ ਉਨ੍ਹਾਂ ਨੇ ਕਿਹਾ “...ਗੱਲ ਕਰਨ ਸਮੇਂ ਹਮੇਸ਼ਾਂ ਚੀਜ਼ਾਂ ਨੂੰ 'ਠੀਕ ਕਰਨ' ਦੀ ਜ਼ਰੂਰਤ ਨਹੀਂ ਹੁੰਦੀ। ਕਈ ਵਾਰ ਸਿਰਫ ਗੱਲ ਸਾਂਝੀ ਕਰਨਾ ਮਨ ਦੇ ਬੋਝ ਨੂੰ ਹਲਕਾ ਕਰ ਦਿੰਦਾ ਹੈ।" Respect Victoria ਨੇ Shivam ਦੇ ਨਾਲ ਗੱਲਬਾਤ ਕੀਤੀ ਜੋ ਭਾਈਚਾਰੇ ਅਤੇ ਸੰਬੰਧਾਂ ਨੂੰ ਲੱਭਣ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਦੱਸਦਾ ਹੈ।

Shivam ਦੇ ਨਾਲ ਗੱਲਬਾਤ ਦੌਰਾਨ

ਮੈਂ ਸ਼ਿਵਮ ਹਾਂ, ਇੱਕ 32 ਸਾਲਾ ਮਕੈਨੀਕਲ ਇੰਜੀਨੀਅਰ ਅਤੇ ਓਪਰੇਸ਼ਨ ਮੈਨੇਜਰ ਜੋ ਮੈਲਬੌਰਨ ਵਿੱਚ ਇੱਕ ਉਤਪਾਦਨ ਕਰਨ ਵਾਲੀ ਕੰਪਨੀ ਵਿੱਚ ਨੌਕਰੀ ਕਰ ਰਿਹਾ ਹਾਂ, ਮੈਂ ਮੈਲਬੌਰਨ ਯੂਨੀਵਰਸਿਟੀ ਤੋਂ ਬਿਜ਼ਨੈੱਸ ਅਤੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਮੇਰੇ ਪੇਸ਼ੇਵਰ ਕੰਮ ਦੇ ਨਾਲ-ਨਾਲ, ਮੈਂ ਮਾਡਲਿੰਗ, ਰੱਨਵੇਅ ਸ਼ੋਅ, ਥੀਏਟਰ, ਅਦਾਕਾਰੀ ਅਤੇ ਫੋਟੋ-ਸ਼ੂਟਾਂ ਦੇ ਸਮੇਤ ਰਚਨਾਤਮਕ ਰੁਚੀਆਂ ਲਈ ਸਮਾਂ ਕੱਢਦਾ ਹਾਂ। ਮੈਂ ਯਾਤਰਾ ਕਰਨ ਅਤੇ ਸੱਭਿਆਚਾਰਕ ਖੋਜਾਂ ਪ੍ਰਤੀ ਭਾਵੁਕ ਹਾਂ, ਅਤੇ ਮੈਂ ਸਿਰਜਣਾਤਮਕਤਾ ਦੇ ਨਾਲ ਅਨੁਸ਼ਾਸਨ ਨੂੰ ਸੰਤੁਲਿਤ ਕਰਨ ਲਈ ਕੁਦਰਤ ਅਤੇ ਸ਼ਾਂਤੀ ਨੂੰ ਜ਼ਰੂਰੀ ਮੰਨਦਾ ਹਾਂ।

A man in a grey t-shirt looks thoughtfully in a park.

ਅੱਜ ਮਰਦ ਹੋਣ ਦਾ ਕੀ ਮਤਲਬ ਹੈ, ਇਸ ਬਾਰੇ ਤੁਹਾਡੇ ਵਿਚਾਰਾਂ ਨੂੰ ਕਿਹੜੀ ਚੀਜ਼ ਨੇ ਆਕਾਰ ਦਿੱਤਾ ਹੈ?

ਮੇਰੇ ਪਰਿਵਾਰ ਦੇ ਅੰਦਰ, ਮੈਨੂੰ ਲੱਗਦਾ ਹੈ ਕਿ ਮੇਰੀਆਂ ਦੋ ਭੈਣਾਂ ਅਤੇ ਮੇਰੇ ਵਿੱਚ ਕੋਈ ਫ਼ਰਕ ਨਹੀਂ ਸੀ। ਸਾਡੇ ਮਾਤਾ-ਪਿਤਾ ਨੇ ਹਮੇਸ਼ਾ ਇਸ ਨੂੰ ਬਰਾਬਰ ਬਣਾਈ ਰੱਖਿਆ ਹੈ - ਮੇਰੀਆਂ ਭੈਣਾਂ ਦੇਰ ਰਾਤ ਤੱਕ ਬਾਹਰ ਜਾ ਸਕਦੀਆਂ ਸਨ, ਸਾਨੂੰ ਸਾਰਿਆਂ ਨੂੰ ਖਾਣਾ ਪਕਾਉਣ ਅਤੇ ਘਰ ਦੇ ਕੰਮ ਕਰਨੇ ਪੈਂਦੇ ਸਨ। 

ਮੇਰੇ ਪਿਤਾ ਜੀ ਆਪਣੀ ਗੱਲ ਮੰਨਵਾਉਣ ਵਾਲੇ ਜਾਂ ਸਖ਼ਤ ਮਰਦ ਨਹੀਂ ਸਨ, ਪਰ ਉਹ ਹਮੇਸ਼ਾਂ ਹਮਦਰਦੀ ਅਤੇ ਸਬਰ ਵਾਲੇ ਦਿਖਾਈ ਦਿੰਦੇ ਸਨ। ਇਸ ਨੇ ਉਸ ਤਰੀਕੇ ਨੂੰ ਆਕਾਰ ਦਿੱਤਾ ਜਿਸ ਨਾਲ ਮੈਂ ਲੋਕਾਂ ਨਾਲ ਪੇਸ਼ ਆਉਣ ਅਤੇ ਦੁਨੀਆ ਵਿੱਚ ਵਿਚਰਣ ਦੀ ਕੋਸ਼ਿਸ਼ ਕਰਦਾ ਹਾਂ।

ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ। ਬੱਸ ਇਨ੍ਹਾਂ ਨੂੰ ਸਿੱਧਾ ਦੱਸ ਦੇਣਾ। ਮੈਂ ਇਸ ਤਰ੍ਹਾਂ ਨਹੀਂ ਸੋਚਦਾ, ਕਿ ਮੈਨੂੰ ਇਨ੍ਹਾਂ ਨੂੰ ਲੁਕਾ ਕੇ ਰੱਖਣਾ ਚਾਹੀਦਾ ਹੈ।

ਨਾਲ ਹੀ, ਮੈਂ ਇਹ ਦੂਜਿਆਂ ਨੂੰ ਦਿਖਾਉਣਾ ਚਾਹਾਂਗਾ ਕਿ ਉਹ ਹਾਲਾਤਾਂ ਬਾਰੇ ਵਿਚਾਰ ਵਟਾਂਦਰੇ ਕਰਨ ਲਈ ਆਜ਼ਾਦ ਹਨ, ਉਹ ਗੱਲ ਕਰਨ ਲਈ ਆਜ਼ਾਦ ਹਨ। ਠੀਕ ਹੈ, ਇਹ ਉਹ ਚੀਜ਼ ਹੈ ਜਿਸ ਦੀ ਅਸੀਂ ਕੋਸ਼ਿਸ਼ ਵੀ ਕਰ ਸਕਦੇ ਹਾਂ ਅਤੇ ਸ਼ਾਇਦ ਅਸੀਂ ਇਸ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ।

A man in a grey t-shirt checks his reflection in a mirror.

ਸਾਡੇ ਨਾਲ ਇਸ ਬਾਰੇ ਗੱਲ ਕਰੋ ਕਿ ਆਸਟ੍ਰੇਲੀਆ ਆਉਣ ਤੋਂ ਬਾਅਦ ਇਹ ਤੁਹਾਡੇ ਲਈ ਕਿਵੇਂ ਰਿਹਾ ਹੈ?

ਆਸਟ੍ਰੇਲੀਆ ਆਉਣਾ ਦਿਲਚਸਪ ਸੀ, ਪਰ ਬਹੁਤ ਇਕੱਲਤਾ ਵਾਲਾ ਵੀ ਸੀ। ਮੇਰੇ ਦੇਸ਼ ਵਿੱਚ, ਪਰਿਵਾਰ ਅਤੇ ਭਾਈਚਾਰਾ ਹਮੇਸ਼ਾਂ ਨਜ਼ਦੀਕ ਹੁੰਦੇ ਹਨ। ਇੱਥੇ, ਖ਼ਾਸਕਰ ਮਰਦ ਹੋਣ ਦੇ ਨਾਤੇ, ਅਸੀਂ ਸਖ਼ਤ ਪੜ੍ਹਾਈ ਕਰਨ, ਲੰਬੇ ਸਮੇਂ ਤੱਕ ਕੰਮ ਕਰਨ ਅਤੇ ਘਰ ਪੈਸੇ ਭੇਜਣ ਦਾ ਦਬਾਅ ਮਹਿਸੂਸ ਕਰਦੇ ਹਾਂ: ਇਕੱਲੇ ਸੰਭਾਲਣ ਲਈ ਬਹੁਤ ਕੁਝ ਹੈ।

ਤੁਹਾਨੂੰ ਨਵੇਂ ਦੋਸਤ ਲੱਭਣੇ ਪੈਣਗੇ, ਅਤੇ ਉਨ੍ਹਾਂ ਦੋਸਤਾਂ ਨੂੰ ਲੱਭਣਾ ਮੁਸ਼ਕਿਲ ਹੈ ਜਿਨ੍ਹਾਂ ਨਾਲ ਤੁਸੀਂ ਅਸਲ ਵਿੱਚ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ।

ਜਦੋਂ ਮੈਂ ਵਿਦਿਆਰਥੀ ਸਹਾਇਤਾ ਵਿੱਚ ਕੰਮ ਕੀਤਾ, ਮੈਂ 100-200 ਲੋਕਾਂ ਨੂੰ ਆਸਾਨੀ ਨਾਲ ਜਾਣਦਾ ਸੀ - ਅਤੇ ਸਿਰਫ਼ ਮੇਰੇ ਦੇਸ਼ ਤੋਂ ਹੀ ਘੱਟੋ ਘੱਟ 50-100 ਲੋਕ। ਪਰ ਜਦੋਂ ਇਹ ਦਿਲ ਖੋਲ੍ਹਣ ਦੀ ਗੱਲ ਆਉਂਦੀ ਹੈ ... ਉਨ੍ਹਾਂ ਚੀਜ਼ਾਂ ਨੂੰ ਵਿਕਸਤ ਕਰਨਾ ਮੁਸ਼ਕਿਲ ਹੈ, ਇਸ ਲਈ ਅਸਲ ਵਿੱਚ ਕਿ ਇਹ 100 ਤੋਂ ਘੱਟ ਕੇ ਸਿਰਫ਼ ਦੋ ਜਾਂ ਤਿੰਨ ਲੋਕਾਂ ਤੱਕ ਰਹਿ ਜਾਂਦਾ ਹੈ।

ਕਈ ਵਾਰ ਤੁਸੀਂ ਸਿਰਫ ਘੁੰਮਣਾ-ਫਿਰਨਾ ਚਾਹੁੰਦੇ ਹੋ, ਅਤੇ ਮੇਰੇ ਦੇਸ਼ ਵਿੱਚ, ਅਸੀਂ ਅਜੇ ਵੀ ਘੁੰਮਣ-ਫਿਰਨ ਲਈ – ਸ਼ਾਮ ਨੂੰ, ਜਾਂ ਹਰ ਦੂਸਰੀ ਸ਼ਾਮ ਨੂੰ, ਜਾਂ ਸ਼ਾਇਦ ਹਫ਼ਤੇ ਦੇ ਅਖ਼ੀਰ ‘ਤੇ ਸਮਾਂ ਲੱਭ ਲਵਾਂਗੇ। ਪਰ ਆਸਟ੍ਰੇਲੀਆ ਦੇ ਕੰਮ ਦੇ ਸੱਭਿਆਚਾਰ ਜਾਂ ਪੜ੍ਹਾਈ ਦੇ ਸੱਭਿਆਚਾਰ ਵਿੱਚ, ਅਸੀਂ ਇਕੱਠੇ ਸਮਾਂ ਨਹੀਂ ਕੱਢ ਸਕਦੇ, ਜਿਵੇਂ ਕਿ ਹਰ ਕੋਈ ਬਹੁਤ ਰੁੱਝਿਆ ਹੋਇਆ ਹੈ। ਖ਼ਾਸਕਰ ਕੈਜ਼ੂਅਲ ਸ਼ਿਫਟਾਂ ਦੇ ਨਾਲ ਇਕੱਠੇ ਸਮਾਂ ਲੱਭਣਾ ਇੱਕ ਚੁਣੌਤੀ ਹੁੰਦਾ ਹੈ।

ਆਪਣੇ ਦੋਸਤਾਂ ਨਾਲ ਖੁੱਲ੍ਹ ਕੇ ਗੱਲ ਕਰਨ ਦੇ ਯੋਗ ਹੋਣ ਬਾਰੇ ਤੁਹਾਡੇ ਲਈ ਕੀ ਮਹੱਤਵਪੂਰਨ ਹੈ?

ਕੁਝ ਮਰਦ ਸੋਚਦੇ ਹਨ ਕਿ ਜੇ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਹੈ, ਤਾਂ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਪਰ ਕਿਸੇ ਦੋਸਤ ਨਾਲ ਗੱਲਬਾਤ ਅਤੇ ਆਪਣੇ ਵਿਚਾਰ ਸਾਂਝੇ ਕਰਨਾ ਤੁਹਾਡੇ ਦੁਆਰਾ ਹੰਢਾਏ ਜਾਣ ਵਾਲੇ ਬੋਝ ਨੂੰ ਹਲਕਾ ਕਰ ਸਕਦਾ ਹੈ।

A man in a grey stands in a leafy suburban driveway.

ਤੁਸੀਂ ਇਕੱਲੇਪਣ ਦਾ ਮੁਕਾਬਲਾ ਕਿਵੇਂ ਕੀਤਾ ਅਤੇ ਤੁਸੀਂ ਦੂਜਿਆਂ ਨੂੰ ਕੀ ਸਲਾਹ ਦੇਵੋਗੇ?

ਮੇਰੀ ਸਲਾਹ ਹੈ ਕਿ ਉਨ੍ਹਾਂ ਲੋਕਾਂ ਨੂੰ ਲੱਭੋ ਜੋ ਤੁਹਾਨੂੰ ਸਹਿਜ ਮਹਿਸੂਸ ਕਰਵਾਉਂਦੇ ਹਨ। ਮੇਰੇ ਲਈ, ਇਹ ਮੇਰਾ ਥੀਏਟਰ ਸਮੂਹ ਹੈ। ਅਸੀਂ ਵੱਖੋ-ਵੱਖਰੇ ਕਿਰਦਾਰਾਂ ਦੀ ਭੂਮਿਕਾ ਨਿਭਾਉਂਦੇ ਹਾਂ, ਜੋ ਖੁੱਲੇਪਣ ਨੂੰ ਪੈਦਾ ਕਰਦਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ, "ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਿਹਾ।"

ਕਈ ਵਾਰ ਮੈਂ ਬਹੁਤ ਉਦਾਸ ਮਹਿਸੂਸ ਰਿਹਾ ਹੁੰਦਾ ਹਾਂ, ਅਤੇ ਮੈਂ ਸੱਚਮੁੱਚ ਬਹੁਤ ਜ਼ਿਆਦਾ ਗੱਲ ਨਹੀਂ ਕਰਾਂਗਾ। ਜਿਵੇਂ ਕਿ, ਮੈਂ ਕੁਝ ਵੀ ਗੱਲ ਸਾਂਝੀ ਨਹੀਂ ਕਰ ਰਿਹਾ ਸਾਂ, ਅਤੇ ਇਕੋ ਇਕ ਚੀਜ਼ ਜੋ ਮੈਨੂੰ ਖੁਸ਼ ਰੱਖ ਰਹੀ ਸੀ ਉਹ ਸੀ ਮੇਰੀ ਹਫ਼ਤਾਵਾਰੀ ਥੀਏਟਰ ਵਰਕਸ਼ਾਪ। ਉਨ੍ਹਾਂ ਦੋ ਘੰਟਿਆਂ ਲਈ, ਮੈਂ ਆਪਣੀਆਂ ਸਮੱਸਿਆਵਾਂ ਬਾਰੇ ਨਹੀਂ ਸੋਚ ਰਿਹਾ ਹੁੰਦਾ ਸੀ। ਮੈਂ ਇਹ ਨਹੀਂ ਸੋਚ ਰਿਹਾ ਸੀ ਕਿ 'ਮੈਨੂੰ ਕੀ ਕਰਨਾ ਚਾਹੀਦਾ ਹੈ?' ਜਾਂ 'ਮੈਂ ਇਸ ਵਿੱਚ ਕਿਉਂ ਹਾਂ?' ਸਾਰਾ ਹਫ਼ਤਾ ਮੈਂ ਉਸ ਦੋ ਘੰਟੇ ਦੀ ਵਰਕਸ਼ਾਪ ਦੀ ਉਡੀਕ ਕਰਾਂਗਾ ਅਤੇ ਇਹ ਮੇਰੀ ਖੁਸ਼ੀ ਦਾ ਸਮਾਂ ਹੁੰਦਾ ਸੀ।

ਮੈਂ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਮੈਂ ਇਸ ਸਮੂਹ ਦਾ ਹਿੱਸਾ ਹਾਂ। ਸਮੇਂ ਦੇ ਨਾਲ, ਮੈਨੂੰ ਆਪਣੇ ਸਭ ਤੋਂ ਨਜ਼ਦੀਕੀ ਦੋਸਤ ਮਿਲੇ। ਇੱਥੋਂ ਤੱਕ ਕਿ ਜਦੋਂ ਅਸੀਂ ਕੁਝ ਨਹੀਂ ਕਰ ਰਹੇ ਹੁੰਦੇ ਹਾਂ, ਅਸੀਂ ਇਕੱਠੇ ਬੈਠਦੇ ਹਾਂ ਜਾਂ ਖਾਣਾ ਪਕਾਉਂਦੇ ਹਾਂ। ਇਹ ਆਰਾਮਦਾਇਕ ਹੁੰਦਾ ਹੈ, ਅਤੇ ਤੁਸੀਂ ਇਕੱਲਾ ਮਹਿਸੂਸ ਨਹੀਂ ਕਰਦੇ।

.
Collage of all participants of the What Kind of Man Do You Want to Be? campaign.
ਹੋਰ ਭਾਸ਼ਾਵਾਂ ਵਿੱਚ ਗੱਲਾਂਬਾਤਾਂ
ਅਸੀਂ ਵਿਕਟੋਰੀਆ ਭਰ ਵਿੱਚ ਭਾਈਚਾਰਿਆਂ ਦੇ ਮਰਦਾਂ ਨੂੰ ਮਰਦਾਨਗੀ ਬਾਰੇ ਪੁੱਛਿਆ

 

In Conversation with Shivam: English translation

“Talking doesn’t always need to ‘fix’ things. Sometimes just sharing lightens the weight,” says Shivam when asked about What Kind of Man Do You Want to Be? 

Respect Victoria sat with Shivam who reflects on the importance of finding community and connection. 

I am Shivam, a 32-year-old mechanical engineer and operations manager based in a production facility in Melbourne, holding a Master’s degree in Mechanical Engineering with Business from the University of Melbourne. Alongside my professional work, I pursue creative interests including modelling, runway shows, theatre, acting, and photoshoots. I am passionate about travel and cultural exploration, and I value nature and calmness as essential to balance discipline with creativity.

A man in a grey t-shirt looks thoughtfully in a park.

What has shaped your idea of what it means to be a man today?

Within my family, I think there was no difference between my two sisters and me. Our parents have always kept it equal – my sisters could go out late at night, we all had to do cooking and house chores.

My dad wasn’t the loudest or toughest guy, but he always showed up with compassion and patience. That shaped the way I try to treat people and carry myself.

I try to like, get a lot of things out. Just say it straight away. I don’t see like, OK, I should keep it to myself.

Also, I would like to show others could see that they're free to discuss things and like, they're free to talk. OK, this is something that we can also try and maybe we can get better at.

A man in a grey t-shirt checks his reflection in a mirror.

Having moved to Australia, talk to us about how that has been for you?

Coming to Australia was exciting, but also very lonely. Back home, family and community are always close. Here, particularly as men, we feel the pressure to study hard, work long hours, and send money home: it’s a lot to handle alone. 

You have to find new friends, and it’s hard to find those friends you can actually share things with.

When I worked in student support, I knew 100-200 people easily – and from just my country, at least 50-100 people. But when it comes to opening-up... it’s hard to develop those things, so really that 100 reduces to only maybe two or three people. 

Sometimes you just want to hang out. And back home, we would still find time – evenings, or alternate evenings, or maybe weekends – to hang out. But in Australia’s work culture or study culture, we didn’t match up with times, like everyone is running so busy. It’s a challenge to find the time to match up, especially with casual shifts.

What’s important to you about being able to openly talk to your friends?

Some men think if a problem has no solution, there’s no point in talking. But conversation and sharing your thoughts with a friend can lighten the weight you're carrying.

A man in a grey stands in a leafy suburban driveway.

How did you combat loneliness and what advice would you give others?

My advice is to find people who make you feel comfortable. For me, that’s my theatre group. We role-play different characters, which creates openness. We can even say, “I’m not feeling okay today.”

There have been times that I've been quite low, and I wouldn't really talk much at all. Like, I wasn't sharing anything, and the only thing that was keeping me was a weekly theatre workshop.  For those two hours, I was not thinking about my situations. I was not thinking, ‘What should I do?’ or ‘Why I'm in this?’. All week I would look forward to that two-hour workshop and that was my getaway.

I feel lucky to have that group. Over time, I found my closest friends. Even when we’re not doing anything, we sit or cook together. It’s relaxing, and you don’t feel lonely.

.
Collage of all participants of the What Kind of Man Do You Want to Be? campaign.
Conversations in other languages
We asked men from communities across Victoria about masculinity