Zaib ਦੀ ਕਹਾਣੀ

This page begins in Punjabi. Jump to read the same the same interview in English.

ਜਦੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦੇ ਮਰਦ ਬਣਨਾ ਚਾਹੁੰਦੇ ਹੋ (What Kind of Man Do You Want to Be) ਤਾਂ ਜ਼ੈਬ ਨੇ ਦੱਸਿਆ ਕਿ"ਆਪਣੇ ਪਰਿਵਾਰ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਅਤੇ ਪੂੰਜੀਵਾਦ ਦੇ ਅਧੀਨ ਜ਼ਿੰਦਾ ਰਹਿਣਾ ਮਰਦਾਂ 'ਤੇ ਸਭ ਤੋਂ ਵੱਡੇ ਦਬਾਅ ਵਾਂਗ ਮਹਿਸੂਸ ਹੋ ਸਕਦਾ ਹੈ। Respect Victoria ਨੇ ਜ਼ੈਬ ਦੇ ਨਾਲ ਗੱਲਬਾਤ ਕੀਤੀ ਜੋ ਮਰਦਾਂ ਦੁਆਰਾ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲਾ ਬਣਨ ਦੇ ਦਬਾਅ ਬਾਰੇ ਆਪਣੇ ਵਿਚਾਰ ਦੱਸਦਾ ਹੈ ਅਤੇ ਕਿਵੇਂ ਉਸ ਨੇ ਆਪਣੀ ਭਲਾਈ ਵਿੱਚ ਸਹਾਇਤਾ ਕਰਨ ਲਈ ਸੂਖਮ ਤਬਦੀਲੀਆਂ ਕੀਤੀਆਂ।

Zaib ਨਾਲ ਗੱਲਬਾਤ ਦੇ ਦੌਰਾਨ

ਮੇਰਾ ਨਾਮ Zaib ਹੈ, ਅਤੇ ਮੈਂ ਇੱਕ 34 ਸਾਲਾ ਉਤਪਾਦਨ ਇੰਜੀਨੀਅਰ ਹਾਂ ਜੋ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ 'ਤੇ ਧਿਆਨ-ਕੇਂਦ੍ਰਿਤ ਕਰਦਾ ਹੈ, ਤਾਂ ਜੋ ਉਹ ਇਕਸੁਰਤਾ ਨਾਲ ਕੰਮ ਕਰਨ। ਮੇਰੀ ਕਲਾ ਅਤੇ ਵਿਗਿਆਨ ਦੋਵਾਂ ਵਿੱਚ ਡੂੰਘੀ ਦਿਲਚਸਪੀ ਹੈ, ਜੋ ਮੇਰੇ ਸੋਚਣ ਅਤੇ ਕੰਮ ਕਰਨ ਨੂੰ ਪ੍ਰਭਾਵਿਤ ਕਰਦੀ ਹੈ।

ਕੀ ਤੁਹਾਨੂੰ ਲੱਗਦਾ ਹੈ ਕਿ ਇਸ ਬਾਰੇ ਨਿਯਮ ਹਨ ਕਿ ਮਰਦਾਂ ਨੂੰ ਕਿਵੇਂ ਦਾ ਹੋਣਾ ਚਾਹੀਦਾ ਹੈ?

ਪਰਿਵਾਰ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਅਤੇ ਪੂੰਜੀਵਾਦੀ ਸਮਾਜ ਵਿੱਚ ਜ਼ਿੰਦਾ ਰਹਿਣਾ ਮਰਦਾਂ ਲਈ ਇੱਕ ਭਾਰੀ ਬੋਝ ਹੋ ਸਕਦਾ ਹੈ।

ਸਮਾਜ ਨੇ ਇਹ ਪ੍ਰਣਾਲੀਆਂ ਬਣਾਈਆਂ ਹਨ, ਕੋਈ ਹੋਰ ਰਸਤਾ ਲੱਭਣਾ ਮੁਸ਼ਕਿਲ ਹੈ। ਇਸ ਤੋਂ ਵੀ ਮੁਸ਼ਕਿਲ ਜਿਵੇਂ ਕਿ ਦੁਨੀਆ ਬਦਲਦੀ ਜਾ ਰਹੀ ਹੈ,  AI ਬਹੁਤ ਸਾਰੀਆਂ ਨੌਕਰੀਆਂ ਨੂੰ ਖ਼ਤਮ ਕਰ ਰਹੀ ਹੈ, ਹੁਣ ਆਪਣਾ ਰਸਤਾ ਖੁਦ ਲੱਭਣਾ ਵਧੇਰੇ ਮਹੱਤਵਪੂਰਨ ਮਹਿਸੂਸ ਹੁੰਦਾ ਹੈ।

ਮੇਰੇ ਸੱਭਿਆਚਾਰ ਵਿੱਚ ਪਰਿਵਾਰਕ ਕਦਰਾਂ ਕੀਮਤਾਂ ਬਹੁਤ ਮਹੱਤਵਪੂਰਨ ਹਨ। ਮਰਦ ਦੇਖਭਾਲ ਪ੍ਰਦਾਨ ਕਰਨ ਲਈ ਦਬਾਅ ਮਹਿਸੂਸ ਕਰਦੇ ਹਨ। ਮੈਂ ਇਸ ਨੂੰ ਮਹਿਸੂਸ ਕਰਦਾ ਹਾਂ ਭਾਵੇਂ ਮੈਂ ਇਕੱਲਾ ਰਹਿੰਦਾ ਹਾਂ ਅਤੇ ਪਰਿਵਾਰ ਨੇੜੇ ਨਹੀਂ ਹੈ।

ਮੈਂ ਕੁਝ ਮਹੀਨੇ ਪਹਿਲਾਂ ਆਪਣੀ ਨੌਕਰੀ ਗੁਆ ਦਿੱਤੀ ਸੀ, ਅਤੇ ਇਹ ਦਬਾਅ ਵਧਦਾ ਗਿਆ। ਇਸ ਨੇ ਮੈਨੂੰ ਇੱਕ ਦੇਖਭਾਲ ਪ੍ਰਦਾਤੇ ਵਜੋਂ ਮੇਰੀਆਂ ਕਦਰਾਂ ਕੀਮਤਾਂ 'ਤੇ ਸਵਾਲ ਕੀਤਾ। ਮੇਰੇ ਜੀਵਨ-ਸਾਥੀ ਦੇ ਸਮਰਥਨ ਦੇ ਬਾਵਜੂਦ, ਦਬਾਅ ਅੰਦਰੋਂ ਪੈਦਾ ਹੋਇਆ। ਇਹ ਉਨ੍ਹਾਂ ਕਦਰਾਂ ਕੀਮਤਾਂ ਨਾਲ ਜੁੜਿਆ ਹੋਇਆ ਹੈ ਜੋ ਮੈਨੂੰ ਸਿਖਾਈਆਂ ਗਈਆਂ ਸਨ, ਨਾ ਕਿ ਮੇਰੇ ਆਲੇ ਦੁਆਲੇ ਕਿਸੇ ਵਿਅਕਤੀ ਤੋਂ।

Portrait of a man in a black shirt and glasses.

ਕੀ ਚੀਜ਼ ਮਰਦ ਨੂੰ ਸਫ਼ਲ ਬਣਾਉਂਦੀ ਹੈ ਦੇ ਬਾਰੇ ਕੀ ਸਮੇਂ ਦੇ ਨਾਲ ਤੁਹਾਡੇ ਵਿਚਾਰ ਬਦਲ ਗਏ ਹਨ?

ਸਫ਼ਲਤਾ ਵਿਅਕਤੀਗਤ ਹੈ। ਮੇਰੇ ਲਈ, ਮੈਨੂੰ ਉਹ ਚੋਣਾਂ ਕਰਨ 'ਤੇ ਮਾਣ ਹੈ ਜੋ ਮੈਨੂੰ ਰਾਹ ਵਿਖਾਉਂਦੀਆਂ ਹਨ। ਇੱਕ ਮਰਦ ਹੋਣ ਦੇ ਨਾਤੇ, ਅਸੀਂ ਸਾਰੇ ਇਸ ਲੁੱਕਵੀਂ ਦੌੜ ਵਿੱਚ ਭੱਜ ਰਹੇ ਹਾਂ। ਸੂਖਮ ਚੀਜ਼ਾਂ ਮਾਇਨੇ ਰੱਖਦੀਆਂ ਹਨ: ਸਰੀਰਕ ਤੰਦਰੁਸਤੀ, ਵਿੱਤੀ ਸਥਿਤੀ, ਇਹ ਸਾਰੇ ਇਸ ਗੱਲ ਦੇ ਚਿੰਨ੍ਹ ਹਨ ਕਿ ਤੁਸੀਂ ਕਿੰਨੇ ਕੁ ਸਫ਼ਲ ਹੋ। ਜੇ ਤੁਸੀਂ ਦੌੜ ਜਿੱਤ ਰਹੇ ਹੋ, ਤਾਂ ਤੁਹਾਡੀ ਕਦਰ ਵੱਖਰੇ ਤਰੀਕੇ ਨਾਲ ਕੀਤੀ ਜਾਂਦੀ ਹੈ।

ਅਤੇ ਕੀ ਇਹ ਕਈ ਵਾਰ ਤੁਹਾਨੂੰ ਸੀਮਾਵਾਂ ਵਿੱਚ ਬੰਨ੍ਹਦਾ ਜਾਪਦਾ ਹੈ?

ਇਹ ਨਿਸ਼ਚਤ ਤੌਰ 'ਤੇ ਬੰਨ੍ਹਦਾ ਹੈ। ਮੈਂ ਆਪਣੇ ਕੈਰੀਅਰ ਵਿੱਚ ਇਸ ਨਾਲ ਸੰਘਰਸ਼ ਕਰਦਾ ਹਾਂ। ਜਦੋਂ ਮੈਨੂੰ ਕਿਹਾ ਜਾਂਦਾ ਹੈ, "ਆਪਣੇ ਖੇਤਰ ‘ਤੇ ਧਿਆਨ ਦਿਓ," ਇਹ ਤੁਹਾਨੂੰ ਬੰਨ੍ਹੇ ਹੋਏ ਮਹਿਸੂਸ ਕਰਵਾਉਂਦਾ ਹੈ। ਧਿਆਨ ਦੇਣ ਵਾਲਾ ਖੇਤਰ ਬਹੁਤ ਤੰਗ ਹੈ।

ਮਰਦਾਂ ਲਈ ਹੋਰ ਕੀ ਸੀਮਾਵਾਂ ਹਨ?

ਮੈਨੂੰ ਲੱਗਦਾ ਹੈ ਕਿ ਮਰਦਾਂ ਦੇ ਆਲੇ ਦੁਆਲੇ ਸਹਾਇਤਾ ਕਰਨ ਵਾਲੀ ਪ੍ਰਣਾਲੀ ਬਹੁਤ ਸੀਮਤ ਹੈ, ਔਰਤਾਂ ਇੱਕ ਦੂਜੇ ਦਾ ਵਧੇਰੇ ਸਮਰਥਨ ਕਰਦੀਆਂ ਹਨ। ਮੈਨੂੰ ਅਹਿਸਾਸ ਨਹੀਂ ਹੋਇਆ ਕਿ ਮੈਂ ਕੀ ਗੁਆ ਰਿਹਾ ਸੀ ਜਦੋਂ ਤੱਕ ਮੈਂ ਆਪਣੇ ਜੀਵਨ-ਸਾਥੀ ਨਾਲ ਗੱਲਬਾਤ ਨਹੀਂ ਕੀਤੀ। ਉਸ ਦੀਆਂ ਸਹੇਲੀਆਂ ਬਹੁਤ ਉਤਸ਼ਾਹ ਦੇਣ ਵਾਲੀਆਂ ਹਨ, ਮੁੰਡਿਆਂ ਦੇ ਨਾਲ ਇਹ ਵਧੇਰੇ ਮੁਕਾਬਲੇ ਵਾਲਾ ਮਹਿਸੂਸ ਹੋ ਸਕਦਾ ਹੈ।

A man looks out at a leafy garden from a balcony.

ਕੀ ਤੁਸੀਂ ਕਈ ਵਾਰ ਇੱਛਾ ਕਰਦੇ ਹੋ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਢੰਗ ਨਾਲ ਜ਼ਾਹਰ ਕਰਨ ਦੇ ਯੋਗ ਹੁੰਦੇ?

ਮੈਨੂੰ ਚਿੰਤਾ ਹੈ ਕਿ ਲੋਕ ਇਹ ਸਮਝਣ ਲਈ ਸੰਘਰਸ਼ ਕਰ ਸਕਦੇ ਹਨ ਕਿ ਮੈਂ ਕਿਸ ਹਾਲਾਤ ਵਿੱਚੋਂ ਲੰਘ ਰਿਹਾ ਹਾਂ। ਪਰ ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ, ਦੂਜੇ ਲੋਕ ਉਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਹੀ ਸਵਾਲ ਪੁੱਛ ਰਹੇ ਹਨ।

A man doing handiwork at home.

ਤੁਸੀਂ ਆਪਣੀ ਭਲਾਈ ਦੀ ਦੇਖਭਾਲ ਕਿਵੇਂ ਕਰਦੇ ਹੋ?

ਆਪਣੀ ਨੌਕਰੀ ਗੁਆਉਣ ਤੋਂ ਬਾਅਦ, ਮੇਰੇ ਕੋਲ ਸੋਚਣ ਲਈ ਕੁਝ ਮਹੀਨੇ ਸਨ। ਮੈਂ ਆਪਣੇ ਨਿੱਤਨੇਮ ਵਿੱਚ ਕੀਤੀਆਂ ਛੋਟੀਆਂ ਤਬਦੀਲੀਆਂ ਨਾਲ ਫ਼ਰਕ ਪੈਂਦਾ ਵੇਖਿਆ। ਮੈਨੂੰ ਸਵੇਰ ਦੇ ਸਮੇਂ ਆਪਣੇ ਲਈ ਕੁਝ ਖ਼ਾਲੀ ਸਮਾਂ ਰੱਖਣਾ ਪਸੰਦ ਹੈ। ਮੈਂ ਜਲਦੀ ਉੱਠਦਾ ਹਾਂ ਅਤੇ ਕੰਮ ਤੋਂ ਪਹਿਲਾਂ ਥੋੜ੍ਹਾ ਜਿਹਾ ਲਚਕਤਾ ਵਾਲਾ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰਦਾ ਹਾਂ - ਨਾਸ਼ਤੇ ਤੋਂ ਬਾਅਦ ਮੈਂ ਸਿਰਫ ਆਪਣੇ ਲਈ 10 ਮਿੰਟ ਰੱਖਣਾ ਪਸੰਦ ਕਰਦਾ ਹਾਂ, ਖ਼ਬਰਾਂ ਵੇਖਣਾ, ਜਾਂ ਕੌਫੀ ਪੀਣਾ ਅਤੇ ਸ਼ਾਂਤੀ। ਮੈਂ ਕੁਦਰਤ ਵਿੱਚ ਵਧੇਰੇ ਸਮਾਂ ਬਿਤਾਉਂਦਾ ਹਾਂ ਅਤੇ ਸੈਰ ਕਰਨ ਲਈ ਜਾਂਦਾ ਹਾਂ। ਦੋਸਤਾਂ ਨਾਲ ਗੱਲ ਕਰਨਾ ਜ਼ਿੰਦਗੀ ਬਾਰੇ ਮੇਰੇ ਨਜ਼ਰੀਏ ਨੂੰ ਬਿਹਤਰ ਬਣਾਉਣ ਵਿੱਚ ਵੀ ਸਹਾਇਤਾ ਕਰਦਾ ਹੈ।

.
Collage of all participants of the What Kind of Man Do You Want to Be? campaign.
ਹੋਰ ਭਾਸ਼ਾਵਾਂ ਵਿੱਚ ਗੱਲਾਂਬਾਤਾਂ
ਅਸੀਂ ਵਿਕਟੋਰੀਆ ਭਰ ਵਿੱਚ ਭਾਈਚਾਰਿਆਂ ਦੇ ਮਰਦਾਂ ਨੂੰ ਮਰਦਾਨਗੀ ਬਾਰੇ ਪੁੱਛਿਆ

 

In Conversation with Zaib: English translation

“Providing for one’s family and surviving under capitalism can feel like one of the biggest pressures on men,” shares Zaib when asked about What Kind of Man Do You Want to Be? Respect Victoria sat with Zaib who reflects on the pressure for men to be the provider and how he made subtle changes to help his wellbeing.

My name is Zaib, and I’m a 34-year-old manufacturing engineer focused on improving systems, so they work in harmony.  I have a genuine interest in both art and science, which influences how I think and work.

Do you think there are rules for how men should be?

Providing for a family and surviving in a capitalist society can be a heavy burden for men.

Society built these systems, it's hard to find another path. Even harder as the world continues to change, AI is flattening a lot of jobs, it feels more important now to find your own way.

In my culture family values are very important. Men feel pressure to provide. I feel it even though I live alone and don't have family nearby.

I lost my job a few months ago, and that pressure grew. It made me question my value as a provider. Even with my partner’s support, the pressure came from within. It’s tied to the values I was taught, not from anyone around me.

Portrait of a man in a black shirt and glasses.

Have your kind of ideas of what makes a man successful changed over time?

Success is subjective. For me, I’m proud to make choices that steer my path. As a man, we're all running this hidden race. Subtle things matter: physical fitness, financial status, they're all markers of how successful you are. If you're winning the race, you're valued in a different way.

And does that seem limiting sometimes?

It definitely does. I struggle with this in my career. When I’m told, “choose your niche,” it feels constraining. The focus is too narrow.

What else is limiting for men?

I think the support system around men is very limiting, women are more supportive of each other. I didn’t realise what I was missing until I chatted with my partner. Her friends are very uplifting, with guys it can feel more competitive.

A man looks out at a leafy garden from a balcony.

Do you wish sometimes that you were better able to express your feelings?

I worry that people might struggle to understand what I’m going through. But I know that’s not true, other people are facing the same challenges and asking the same questions.

A man doing handiwork at home.

How do you take care of your wellbeing?

After losing my job, I had a few months to reflect. I saw the difference in small changes to my routine made. I love to have some spare time for myself in the mornings. I get up early and try to have a bit of flexible time before work – after breakfast I like to have 10 minutes just for myself, watching the news, or having coffee and peace. I spend more time in nature and go for walks. Talking to friends also helps improve my outlook on life.

.
Collage of all participants of the What Kind of Man Do You Want to Be? campaign.
Conversations in other languages
We asked men from communities across Victoria about masculinity